Monday, October 22, 2012

ਭੁਖ - ਜਿਤੇੰਦਰ 'ਜੌਹਰ '

ਕੁੱਤੇ ਨੂੰ ਰੋਟੀ ਖਵਾਂਦਾ  ਵੇਖ
ਏਕ ਬੁਡ੍ਦੇ  ਭਿਖਾਰੀ ਨੇ
ਸਾਹਿਬ ਦੇ ਅੱਗੇ ਹੱਥ ਫੈਲਾਇਆ
ਯਾਚਨਾ ਪੂਰਵਕ ਗਿੜਗੀੜਾਇਆ
ਤਦੇ ਸਾਹਿਬ ਨੇ ਮੁੰਹ  ਖੋਲਿਆ
ਅਤੇ ਭਿਖਾਰੀ  ਨੂੰ ਟਰਕਾਂਦੇ ਹੋਏ ਬੋਲਿਆ -
ਜਾਣਦਾ ਵਾਂ... ਦੇਸੀ ਘਿਓ ਵਿਚ ਸਣੀ  ਹੈ
ਇਹ ਰੋਟੀ ਤੇ ਸਿਰਫ ਕੁੱਤੇ ਲੈ ਬਣੀ ਹੈ ...

ਇੰਨਾ ਸੁਣ ..
ਉਹ ਭੁਖਾ ਭਿਖਾਰੀ
ਅਪਣੇ ਦੋਨੋਂ ਗੋੱਡੇ ਤੇ ਹੱਥ
ਜਮੀਨ ਤੇ ਟੇਕ ਤਣ  ਗਿਆ
ਅਤੇ ਅਗਲੇ ਹੀ ਪੱਲ
ਕਰੁਣ ਸੁਰ 'ਚ ਬੋਲਿਆ 
''ਲਓ...ਬਾਬੂ ਜੀ ,
ਹੁਣ ਮੈਂ ਵੀ 'ਕੁੱਤਾ' ਬਣ ਗਿਆਂ !''

ਇਸ ਘਟਨਾ ਵਿਚ
ਭੁਖ ਜਿਤਦੀ ਹੈ
ਅਤੇ ਇਨ੍ਸਾਨਿਯਤ ਹਾਰਦੀ ਹੈ
ਹੇ ਅੰਨਦਾਤਿਆ...!
ਤੇਰੀ ਪਜਾਹ 'ਗ੍ਰਾਮ' ਦੀ ਰੋਟੀ
ਪਜਾਹ 'ਕਿਲੋ' ਦੇ ਆਦਮੀ ਤੇ ਭਾਰੀ ਹੈ ..!!

(ਹਿੰਦੀ ਤੋਂ ਅਨੁਵਾਦ)

ਅਨੁਵਾਦ -ਹਰਕੀਰਤ 'ਹੀਰ'
੧੮ ਇਸਟ ਲੇਨ , ਸੁੰਦਰਪੁਰ , ਹਾਉਸ ਨ. ੫
ਗੁਵਾਹਾਟੀ-੭੮੧੦੦੫
ਮੋ.੯੮੬੪੧੭੧੩੦੦


(2)


ਉਜਾਲੇ ਦੀ ਜਿੱਤ - ਜਿਤੇੰਦਰ 'ਜੌਹਰ '

ਮੁਖ਼ਾਲਿਫ਼ ਹਵਾਵਾਂ ਦੇ ਵਿਚ
ਸੌਖਾ ਨਹੀਂ ਹੁੰਦਾ
ਹਨੇਰੇ ਦੀ ਮਹਫ਼ਿਲ'ਚ
ਉਜਾਲਾ ਲਿਖਣਾ ....

ਪਰ ਉਹ ਛੋਟਾ ਜਿਹਾ ਦੀਵਾ
ਰਾਤਭਰ ਲਿਖਦਾ ਰਿਹਾ
ਪੁਰਹੌਸ ..
ਰੌਸ਼ਨੀ ਦੀ ਇਬਾਦਤ
ਹਨੇਰੇ ਦੀ ਛਾਤੀ ਉੱਤੇ ....

ਹਵਾਵਾਂ ..
ਝਪਟਦਿਆਂ ਰਹਿਆਂ
ਉਜਾਲਾ ਉਗਲਦੀ ਲੇਖਣੀ ਉੱਤੇ

ਲੇਖਣੀ ਡਗਮਗਾਈ
ਫਿਰ ਸਭ੍ਲੀ ..
ਹੋਰ ਜਗਮਗਾਈ

ਦੀਵੇ ਦਾ ਸੰਘਰਸ਼ ਵੇਖਦੇ-ਵੇਖਦੇ
ਮੈਂ ਨੀਂਦ ਦੇ ਆਗੋਸ਼'ਚ
ਗੁਮ  ਗਿਆਂ
ਅਤੇ ਚਾਦਰ ਤਾਣ
 ਸੋਂ ਗਿਆਂ ..

ਸਵੇਰੇ ,
ਜਦੋਂ ਅੱਖ ਖੁੱਲੀ
ਤਾਂ ਦੀਵੇ ਦੀ ਰੌਸ਼ਨ ' ਪਾੰਡੁਲਿਪੀ  '
ਸੂਰਜ ਦੇ ਰੂਪ ਵਿਚ
 ਪ੍ਰਕਾਸ਼ਿਤ ਮਿਲੀ !

ਉਸਦਾ ਸੰਦੇਸ਼
ਕਿੰਨਾ ਪ੍ਰਖਰ ਸੀ
ਮੌਨ ਹੋ ਕੇ ਵੀ
ਮੁਖਰ ਸੀ
ਕਿ ਸਾਨੂੰ ....
ਹਨੇਰੇ ਦੇ ਖਿਲਾਫ਼ ਸੰਘਰਸ਼'ਚ
ਹਿਮ੍ਮਤ ਨਹੀਂ ਹਾਰਨੀ ਚਾਹੀਦੀ
ਕਿਓੰਕੇ ....
ਜੀਤ ਤਾਂ ਆਖ਼ਿਰ
ਉਜਾਲੇ ਦੀ ਹੀ ਹੋਣੀ ਹੈ ..!!

(ਹਿੰਦੀ ਤੋਂ ਅਨੁਵਾਦ)

ਅਨੁਵਾਦ -ਹਰਕੀਰਤ 'ਹੀਰ'
੧੮ ਇਸਟ ਲੇਨ , ਸੁੰਦਰਪੁਰ , ਹਾਉਸ ਨ. ੫
ਗੁਵਾਹਾਟੀ-੭੮੧੦੦੫
ਮੋ.੯੮੬੪੧੭੧੩੦੦


(3)

ਪਹਿਲਾਂ ਤੇ ਹੁਣ ..... ਜਿਤੇੰਦਰ 'ਜੌਹਰ '

ਹਰੀ, ਹਰਜਿੰਦਰ ,
ਹੈਰੀ ਤੇ ਹਬੀਬ
ਰਹਿੰਦੇ ਸੀ ਇਕ-ਦੂਜੇ ਦੇ
ਬਹੁਤ ਕਰੀਬ !

ਬੜੀ ਜਮਦੀ ਸੀ ਉਹਨਾ ਦੀ
ਗੰਗਾ-ਜਮੁਨੀ ਟੋਲੀ
ਇਕ ਨਾਲ ਮਨਾਦੇ ਸੀ
ਈਦ -ਬੈਸਾਖੀ -ਕ੍ਰਿਸਮਸ-ਹੋਲੀ !

ਪਰ ਅੱਜ
ਉਹਨਾਦੇ ਅੰਦਾਜ
ਬਿਲਕੁਲ ਬਦਲ ਗਏ ਨੇ
ਉਹ ਜਾਤ ਤੇ ਮਜਹਬਾਂ ਦੇ
ਸਂਕਰੇ ਸਾਂਚਿਆਂ'ਚ ਢਲ ਗਏ ਨੇ !

ਹੁਣ ਨਹੀਂ ਨਜ਼ਰ ਆਂਦੀ
ਉਹਨਾ ਦੀਆਂ ਗੱਲਾਂ ਵਿੱਚ
ਪਹਿਲਾਂ ਜੇਹੀ ਗਰ੍ਮਾਹਟ
ਦੀਲਾਂ  ਵਿੱਚ ਘੁਲ ਗਈ ਹੈ
ਇਕ ਅਨਚਾਹੀ ਕੜਵਾਹਟ ...
ਅਤੇ ਪ੍ਰੇਮ ਦੀ ਮਿਠਾਸ ਹੋ ਗਈ ਹੈ ਖ਼ਤਮ!
ਇਸ ਕਰਕੇ ਲੋਕੀਂ ਗਾਣ ਲੱਗੇ ਨੇ
'' ਮੁਹੱਬਤ ਹੈ ਮਿਰਚੀ.... ਸਨਮ !''

(4)

ਸ਼ੁਕਰੀਆ .....

ਏ ਹਵਾ ...!
ਹੁਣ ਤੇਰੇ ਤੇ ਵੀ ਕਿਵੇਂ ਕਰਾਂ ਵਿਸ਼ਵਾਸ

ਤੂੰ ਸਿਰਫ ਮਹਿਕ ਪਹੁੰਚਾਈ ਉਸ ਕੋਲ
ਮੇਰੀਆਂ ਅੱਖਾਂ  ਦੀ ਸਾਰੀ ਨਮੀ
ਰਾਹਿ ਵਿਚਕਾਰ ਹੀ ਸੋਖ ਲਈ ਤੂੰ
ਚੱਲ ਕੋਈ ਗੱਲ ਨਹੀਂ
ਇਹ ਏਹਸਾਨ ਕੀ ਘਟ ਹੈ
ਕਿ ਨਮੀ ਦੀ ਲੈ
'ਫ਼ੀਸ'
ਮਹਕ ਤਾਂ ਰੱਖੀ ਤੂੰ ਮਹ੍ਫ਼ੁਜ਼...!
ਏ ਹਵਾ ....
ਸ਼ੁਕਰੀਆ ਤੇਰਾ ...!!
 
(5) 
 
ਸੌਦਾ ...
ਮੈਂ ਮਿਠਾਸ ਚੁਕਾਈ ਸੀ
ਤੱਦ ਜਾਕੇ ਮਿਲਿਆ ਸੀ ਮੈਂਨੂੰ
ਤੇਰਾ ਖਾਰਾਪਨ ....!
ਬਹੁਤ ਮਹਿੰਗਾ ਸੌਦਾ ਸੀ ਇਹ
ਮੈਂ ਪਿਆਰ ਦੇ ਕੇ ਪਾ ਸਕਿਆ ਸੀ ਤੈਨੂੰ
ਪਿਆਰ ਦੇ ਕੇ .....!
ਏ ਹੰਜੁਓ ,
ਤੁਹਾਨੂੰ ਇੰਜ ਕਿਵੇਂ ਜਾਣ ਦਿਆਂ
ਅੱਖਾਂ ਦੀ ਦਹਲੀਜ਼ ਛੱਡ .....
 
 
 ਮੂਲ  -ਜਿਤੇੰਦਰ 'ਜੌਹਰ '
ਆਈ ਆਰ -੧੩/੩, ਰੇਨੁਸਾਰ
ਸੋਨਭਦ੍ਰ (ਉੱਤਰ-ਪ੍ਰਦੇਸ਼) ੨੩੧੨੧੮
ਮੋਬ. ੯੧ ੯੪੫੦੩੨੦੪੭੨
ਇ ਮੇਲ  : jjauharpoet@gmail.com

ਹਿੰਦੀ ਤੋਂ ਅਨੁਵਾਦ)

ਅਨੁਵਾਦ -ਹਰਕੀਰਤ 'ਹੀਰ'
੧੮ ਇਸਟ ਲੇਨ , ਸੁੰਦਰਪੁਰ , ਹਾਉਸ ਨ. ੫
ਗੁਵਾਹਾਟੀ-੭੮੧੦੦੫
ਮੋ.੯੮੬੪੧੭੧੩੦੦
 

1 comment:

  1. अगर आप अनुवाद ना करती तो इस खूबसूरत रचना से हम महरूम रह जाते

    ReplyDelete